ਅਉਹਠਿ
auhatthi/auhatdhi

Definition

ਅਪਹਤ ਕਰਕੇ. ਛੱਡਕੇ. "ਅਉਹਠਿ ਹਸਤ ਮੜੀ ਘਰੁ ਛਾਇਆ ਧਰਣਿ ਗਗਨ ਕਲਧਾਰੀ." (ਰਾਮ ਅਃ ਮਃ ੧) ਜਿਸ ਨੇ ਪ੍ਰਿਥਿਵੀ ਅਤੇ ਅਕਾਸ਼ ਦੀ ਕਲਾ ਧਾਰਣ ਕੀਤੀ ਹੈ, ਉਸ ਕਰਤਾਰ ਨੂੰ ਆਪਣੀ ਹਸਤੀ (ਹੌਮੈ) ਤ੍ਯਾਗਕੇ ਰਿਦੇ ਵਿੱਚ ਵਸਾਇਆ ਹੈ। ੨. ਸੰ. ਅਪਹਤਿ. ਸੰਗ੍ਯਾ- ਖੰਡਨ. ਰੱਦ ਕਰਨ ਦੀ ਕ੍ਰਿਯਾ "ਅਉਹਠਿ ਹਸਤ ਮਹਿ ਭੀਖਿਆ ਜਾਚੀ." (ਪ੍ਰਭਾ ਮਃ ੧) ਅਸਤ੍ਯ ਨਿਸ਼ਚੇ ਦਾ ਖੰਡਨ ਰੂਪ, ਹੱਥ ਵਿੱਚਭਿਖ੍ਯਾ ਮੰਗੀ ਹੈ.
Source: Mahankosh