ਅਕਰਕਰਾ
akarakaraa/akarakarā

Definition

ਆਕਾਰਕਰਭ. L. Anacy clusperethrum. ਅ਼. [عقرقرحا] ਅ਼ਕ਼ਰ ਕ਼ਰਹ਼ਾ. ਸੰਗ੍ਯਾ- ਇੱਕ ਬੂਟਾ, ਜੋ ਅਲਜੀਰਿਆ ਵਿੱਚ ਬਹੁਤ ਹੁੰਦਾ ਹੈ. ਇਸ ਦੀ ਜੜ ਕਈ ਦਵਾਈਆਂ ਵਿੱਚ ਵਰਤੀਦੀ ਹੈ. ਦੰਦ ਦਾੜ੍ਹਾਂ ਦੇ ਦਰਦ ਨੂੰ ਦੂਰ ਕਰਨ ਲਈ ਇਹ ਪ੍ਰਸਿੱਧ ਔਖਧ. ਹੈ ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. ਛਾਤੀ ਦੇ ਦਰਦ ਅਤੇ ਮੇਦੇ ਦੀ ਮੈਲ ਦੂਰ ਕਰਦਾ ਹੈ. ਜੇ ਜੀਭ ਤੇ ਮਲਿਆ ਜਾਵੇ ਤਾਂ ਤੋਤਲਾਪਨ ਹਟ ਜਾਂਦਾ ਹੈ.
Source: Mahankosh

AKARKARA

Meaning in English2

s. m, kind of medicine. For English or Latin name see Powell's Panjab Products' and Stewart's Panjab Plants.
Source:THE PANJABI DICTIONARY-Bhai Maya Singh