ਅਕਾਸਬੇਲ
akaasabayla/akāsabēla

Definition

ਸੰਗ੍ਯਾ- ਅਮਰਬੇਲ. ਅੰਬਰ ਬੇਲ. ਅੰਬਰਵੱਲੀ. ਇੱਕ ਪ੍ਰਕਾਰ ਦੀ ਕੋਮਲ ਅਤੇ ਬਿਨਾ ਕੋਰੇ ਤੇਲ, ਜੋ ਪੀਲੇ ਅਤੇ ਲਾਲ ਰੰਗ ਦੀ ਹੁੰਦੀ ਹੈ. ਇਹ ਜਿਸ ਬਿਰਛ ਪੁਰ ਹੁੰਦੀ ਹੈ, ਉਸ ਦੀ ਛਿੱਲ ਵਿੱਚ ਆਪਣੀਆਂ ਜੜ੍ਹਾਂ ਜਮਾਕੇ ਰਸ ਲੈਂਦੀ ਰਹਿੰਦੀ ਹੈ, ਜਿਸ ਤੋਂ ਬਿਰਛ ਮੁਰਝਾ ਜਾਂਦਾ ਹੈ. L. cassyta filiformis. ਦੇਖੋ, ਅਮਰਬੇਲ.
Source: Mahankosh