ਅਗਨਅਰਿ
aganaari/aganāri

Definition

ਸੰਗ੍ਯਾ- ਅੱਗ ਦਾ ਵੈਰੀ, ਜਲ। ੨. ਸ਼ਸਤ੍ਰਨਾਮ ਮਾਲਾ ਵਿੱਚ ਅਗਨਿਸਖਾ ਪੌਣ ਨੂੰ ਭੀ ਅਗਨਿਅਰਿ ਲਿਖਿਆ ਹੈ, ਕਿਉਂਕਿ ਈਂਧਨ ਹੋਵੇ ਤਾਂ ਸਖਾ ਹੈ, ਅਤੇ ਈਂਧਨ ਬਿਨਾ ਅੰਗਾਰਰੂਪ ਅਗਿਨਿ ਦਾ ਵੈਰੀ ਹੈ. "ਪ੍ਰਿਥਮ ਅਗਨ ਕੇ ਨਾਮ ਲੈ ਅੰਤ ਸ਼ਬਦ ਅਰਿ ਦੇਹੁ। ਤਨੁਜ ਅਨੁਜ ਸੂਤਰਿ ਉਚਰ ਨਾਮ ਬਾਣ ਲਖਲੇਹੁ." (ਸਨਾਮਾ ੧੫੦) ਅਗਨਅਰਿ ਪਵਨ, ਉਸ ਦਾ ਪੁਤ੍ਰ ਭੀਮਸੇਨ, ਉਸ ਦਾ ਛੋਟਾ ਭਾਈ ਅਰਜੁਨ, ਉਸ ਦਾ ਸੂਤ (ਰਥਵਾਹੀ) ਕ੍ਰਿਸਨ, ਉਸ ਦਾ ਵੈਰੀ ਤੀਰ.
Source: Mahankosh