ਅਗਨਿ ਅਸਤ੍ਰ
agani asatra/agani asatra

Definition

ਤੰਤ੍ਰਸ਼ਾਸਤ੍ਰ ਵਾਲੇ ਮੰਨਦੇ ਹਨ ਕਿ ਅਗਨਿ ਦੇਵਤਾ ਦਾ ਮੰਤ੍ਰ ਸਿੱਧ ਕਰਕੇ ਜੇ ਸ਼ਸਤ੍ਰ ਚਲਾਇਆ ਜਾਵੇ ਤਾਂ ਉਹ ਵੈਰੀ ਨੂੰ ਭਸਮ ਕਰ ਦਿੰਦਾ ਹੈ, ਅਰ ਅੱਗ ਦੀ ਵਰਖਾ ਹੋਣ ਲਗ ਪੈਂਦੀ ਹੈ। ੨. ਬਾਰੂਦ ਆਦਿਕ ਪਦਾਰਥਾਂ ਨਾਲ ਚੱਲਣ ਵਾਲੇ ਸ਼ਸਤ੍ਰ, ਤੋਪ, ਬੰਦੂਕ ਆਦਿ (Fire Arms). ਅਤੇ ਬੰਬ ਆਦਿ ਅਗਨਿ ਅਸਤ੍ਰ ਕਹੇ ਜਾਂਦੇ ਹਨ. ਕਿਤਨਿਆਂ ਦਾ ਖਿਆਲ ਹੈ ਕਿ ਪੁਰਾਣੇ ਸਮੇਂ ਮਹਾਂਭਾਰਤ ਆਦਿ ਦੇ ਜੰਗਾਂ ਵਿੱਚ ਇਹ ਸ਼ਸਤ੍ਰ ਵਰਤੀਦੇ ਸਨ, ਪਰ ਇਤਿਹਾਸ ਦੇ ਖੋਜੀਆਂ ਨੇ ਨਿਰਣਾ ਕੀਤਾ ਹੈ ਕਿ ਬਾਰੂਦ ਸਨ ੧੩੨੬ ਤੋਂ ਪਹਿਲਾਂ ਨਹੀਂ ਬਣਿਆ. ਬਾਰੂਦ ਨਾਲ ਚਲਾਉਣ ਵਾਲੇ ਸ਼ਾਸਤ੍ਰ ਸਨ ੧੮. ੩੪ ਅਤੇ ੫੪ ਦੇ ਵਿਚਕਾਰ ਬਣਾਏ ਗਏ ਹਨ.
Source: Mahankosh