ਅਚਲ ਠਾਟ
achal tthaata/achal tdhāta

Definition

ਸੰਗੀਤ ਅਨੁਸਾਰ ਸਾਜ ਦਾ ਉਹ ਠਾਟ, ਜਿਸ ਦੇ ਬੰਦ (ਸਾਰਿ- ਸੁੰਦਰੀਆਂ) ਨਾਂ ਹਿਲਾਈਆਂ ਜਾਣ, ਜਿਸ ਵਿੱਚ ਸਾਰੇ ਰਾਗ ਵਜਾਏ ਜਾ ਸਕਣ. ਇਸ ਠਾਟ ਵਿੱਚ ਸੜਜ, ਰਿਸਭ, ਗਾਂਧਾਰ, ਮਧ੍ਯਮ, ਪੰਚਮ, ਧੈਵਤ ਅਤੇ ਨਿਸਾਦ ਸ਼ੁੱਧ ਰਿਸਭ, ਗਾਂਧਾਰ, ਧੈਵਤ ਅਤੇ ਨਿਸਾਦ ਕੋਮਲ ਅਰ ਮਧ੍ਯਮ ਤੀਵ੍ਰ, ਇਹ ਤੇਰਾਂ ਸੁਰ ਹੁੰਦੇ ਹਨ. ਉੱਚੀ ਨੀਵੀਂ ਸਪਤਕਾਂ ਦੇ ਹਿਸਾਬ ਇਹੋ ਤੇਰਾਂ ਸੁਰ ਦੂਣੇ ਹੋਕੇ ੨੬, ਅਤੇ ਤਿਗੁਣੇ ਹੋਵੇ ੩੯ ਹੋ ਜਾਂਦੇ ਹਨ. ਦੇਖੋ, ਠਾਟ ਸ਼ਬਦ.
Source: Mahankosh