ਅਠਾਰਹ ਭਾਰ
atthaarah bhaara/atdhārah bhāra

Definition

ਭਾਵ- ਸਰਵ ਵਨਸਪਤਿ. ਖ਼ਿਆਲ ਇਹ ਹੈ ਕਿ ਜੇ ਸਾਰੇ ਬਿਰਛਾਂ ਬੂਟਿਆਂ ਅਤੇ ਬੇਲਾਂ ਦਾ ਇੱਕ ਇੱਕ ਪੱਤਾ ਅਥਵਾ ਫੁੱਲ ਲੀਤਾ ਜਾਵੇ, ਤਾਂ ਅਠਾਰਹ ਭਾਰ, ਅਰਥਾਤ ਨੱਵੇ ਮਣ ਕੱਚੇ, ਹੋ ਜਾਂਦੇ ਹਨ. ਪੰਜ ਮਣ ਕੱਚੇ ਦਾ ਇੱਕ ਭਾਰ ਹੁੰਦਾ ਹੈ. ਦੇਖੋ, ਭਾਰ. "ਅਠਾਰਹ ਭਾਰ ਬਨਸਪਤੀ." (ਮਲਾ ਨਾਮਦੇਵ) "ਰੋਮਾਵਲਿ ਕੋਟਿ ਅਠਾਰਹ ਭਾਰ." (ਭੈਰ ਅਃ ਕਬੀਰ) ੨. ਅਠਾਰਹ ਪਰਵ ਵਾਲਾ ਮਹਾਂਭਾਰਤ. ਦੇਖੋ, ਭਾਰ ਅਠਾਰ.
Source: Mahankosh