ਅਤਦਗੁਣ
atathaguna/atadhaguna

Definition

ਸੰ. अतद्गुण. ਸੰਗ੍ਯਾ- ਇੱਕ ਅਰਥਾਲੰਕਾਰ. ਜਿਸਥਾਂ ਸੰਗਤਿ ਦਾ ਕੁਝ ਅਸਰ ਨਾ ਹੋਵੇ, ਆਪਣਾ ਹੀ ਗੁਣ ਜਿਉਂ ਕਾ ਤਿਉਂ ਕਾਇਮ ਰਹੇ, ਅਜਿਹਾ ਵਰਣਨ "ਅਤਦਗੁਣ" ਅਲੰਕਾਰ ਹੈ. "ਜਹਿ ਸੰਗਤਿ ਤੇ ਔਰ ਕੋ ਗੁਣ ਕਛੂਕ ਨਹਿਂ ਲੇਤ."#(ਸ਼ਿਵਰਾਜ ਭੂਸਣ)#ਉਦਾਹਰਣ-#ਜੈਸੇ ਪਾਹਨ ਜਲ ਮਹਿ ਰਾਖਿਓ ਭੇਦੈ ਨਹਿ ਤਿਹ ਪਾਨੀ,#ਤੈਸੇ ਹੀ ਤੁਮ ਤਾਹਿ ਪਛਾਨੋ ਭਗਤਿਹੀਨ ਜੋ ਪ੍ਰਾਨੀ.#(ਬਿਲਾ ਮਃ ੯)#ਪਾਥਰ ਕਉ ਬਹੁ ਨੀਰ ਪਵਾਇਆ,#ਨਹਿ ਭੀਗੈ ਅਧਿਕ ਸੂਕਾਇਆ,#ਖਟ ਸਾਸਤ੍ਰ ਮੂਰਖੈ ਸੁਨਾਇਆ,#ਜੈਸੇ ਦਹ ਦਿਸ ਪਵਨ ਝੁਲਾਇਆ.#(ਭੈਰ ਮਃ ੫)
Source: Mahankosh