ਅਤਿਵਿਆਪਤਿ
ativiaapati/ativiāpati

Definition

ਸੰ. ਸੰਗ੍ਯਾ- ਲੱਛਣ (ਲਕ੍ਸ਼੍‍ਣ) ਦਾ ਇੱਕ ਦੋਸ. ਲਕ੍ਸ਼੍ਯ ਤੋਂ ਸਿਵਾ ਹੋਰ ਵਸਤੁ ਵਿੱਚ ਭੀ ਲਕ੍ਸ਼੍‍ਣ ਦਾ ਘਟਣਾ. ਜਿਕੁੱਰ ਗਊ ਦਾ ਲੱਛਣ ਕਰੀਏ, ਸਿੰਗਾਂ ਵਾਲੀ. ਇਹ ਲੱਛਣ ਮਹਿਂ ਬਕਰੀ ਆਦਿ ਵਿੱਚ ਭੀ ਘਟਦਾ ਹੈ. ਇਸ ਲਈ ਇਸ ਲੱਛਣ ਵਿੱਚ "ਅਤਿਵ੍ਯਾਪ੍ਤਿ" ਦੋਸ ਹੋਇਆ.
Source: Mahankosh