Definition
ਸੰ. ਵਿ- ਜੋ ਫੜਿਆ ਨਾ ਜਾ ਸਕੇ. ਜੋ ਧਾਰਣ ਨਾ ਹੋ ਸਕੇ। ੨. ਸੰਗ੍ਯਾ- ਪਾਤਾਲ. "ਅਧਰੰ ਧਰੰ ਧਾਰਣਹ." (ਸਹਸ ਮਃ ੫) ਪਾਤਾਲ ਅਤੇ ਪ੍ਰਿਥਿਵੀ ਨੂੰ ਧਾਰਣ ਕਰਨ ਵਾਲਾ ਹੈ. ਦੇਖੋ, ਅਧਰੰ ਧਰੰ ਧਾਰਣਹ। ੩. ਹੇਠਲਾ ਓਠ (ਹੋਠ). ੪. ਓਠ. ਹੋਠ। ੫. ਆਕਾਸ਼ਮੰਡਲ. "ਹੁਕਮੇ ਧਾਰਿ ਅਧਰ ਰਹਾਵੈ." (ਸੁਖਮਨੀ) ੬. ਯੋਨਿ. ਭਗ। ੭. ਸਿੰਧੀ. ਵਿ- ਬਿਨਾ ਆਧਾਰ. ਨਿਰਾਸ਼੍ਰਯ. ਬੇ ਆਸਰਾ.
Source: Mahankosh