Definition
ਸੰ. ਸੰਗ੍ਯਾ- ਵਿਚਾਰ। ੨. ਚਰਚਾ। ੩. ਵਾਕ ਦਾ ਅਰਥ ਸਪਸ੍ਟ ਕਰਨ ਲਈ ਬਾਹਰੋਂ (ਆਪਣੇ ਪਾਸੋਂ) ਵਾਧੂ ਪਦ ਜੋੜਨ ਦੀ ਕ੍ਰਿਯਾ. "ਇਹ ਜਗ ਮੈ ਰਾਮ ਨਾਮ ਸੋ ਤਉ ਨਹੀਂ ਸੁਨਿਓ ਕਾਨ." (ਜੈਜਾ ਮਃ ੯) ਇਸ ਤੁਕ ਵਿੱਚ "ਉਤਮ" ਅਥਵਾ "ਸਾਰ" ਸ਼ਬਦ ਦਾ ਅਧ੍ਯਾਹਾਰ ਹੈ. "ਕਰਿ ਕਰਿ ਹਾਰਿਓ ਅਨਿਕ ਬਹੁ ਭਾਤੀ." (ਗਉ ਮਃ ੫) ਇਸ ਵਿੱਚ "ਉਪਾਯ" (ਜਤਨ) ਸ਼ਬਦ ਦਾ ਅਧ੍ਯਾਹਾਰ ਹੈ.
Source: Mahankosh