Definition
ਸੰ. ਸੰਗ੍ਯਾ- ਲੈਜਾਣ ਦੀ ਕ੍ਰਿਯਾ। ੨. ਸੰਬੰਧ. ਸੰਯੋਗ. ਮੇਲ। ੩. ਵਾਕ ਦੇ ਪਦਾਂ ਨੂੰ ਸਪਸ੍ਟ ਕਰਨ ਲਈ ਯੋਗ੍ਯ ਅਸਥਾਨ ਤੇ ਲੈਜਾਣ ਦੀ ਕ੍ਰਿਯਾ, ਜਿਵੇਂ- "ਭੈ ਬੋਹਿਥ ਸਾਗਰ ਪ੍ਰਭੁ ਚਰਣਾ." (ਵਡ ਛੰਤ ਮਃ ੫) ਭੈਸਾਗਰ ਬੋਹਿਥ ਪ੍ਰਭੁ ਚਰਣਾ. ਹੋਰ- "ਦਿਵੈਯਾ ਇਨ ਕੇ ਸੰਗ ਖੇਲਤ ਹੈਂ ਕਵਿ ਸ਼੍ਯਾਮ ਸੁ ਦਾਨ ਅਭੈ." (ਕ੍ਰਿਸਨਾਵ) ਅਭੈਦਾਨ ਦਿਵੈਯਾ ਇਨ ਕੇ ਸੰਗ ਖੇਲਤ ਹੈਂ. ਅਤੇ "ਅਲੇਖ ਭੇਖ ਦ੍ਵੈਖ ਰੇਖ ਸੇਖ ਕੋ ਪਛਾਨਿਐ." (ਗ੍ਯਾਨ) ਤੁਕ ਦੇ ਮੁੱਢ ਦੇ ਅ ਦਾ ਸਾਰੇ ਪਦਾਂ ਨਾਲ ਅਨ੍ਵਯ ਹੈ। ੪. ਵੰਸ਼. ਕੁਲ. ਪੀੜ੍ਹੀ.
Source: Mahankosh