ਅਨਸੂਯਾ
anasooyaa/anasūyā

Definition

ਦਕ੍ਸ਼੍‍ ਦੀ ਕੰਨ੍ਯਾ ਅਤੇ ਅਤ੍ਰਿ ਰਿਖੀ ਦੀ ਇਸਤ੍ਰੀ. ਰਾਮਾਇਣ ਵਿੱਚ ਲਿਖਿਆ ਹੈ ਕਿ ਇਹ ਆਪਣੇ ਪਤੀ ਨਾਲ ਚਿਤ੍ਰਕੂਟ ਪਹਾੜ ਤੇ ਦੱਖਣ ਵਿੱਚ ਰਹਿੰਦੀ ਸੀ. ਇਹ ਵੱਡੀ ਧਰਮਾਤਮਾ ਅਤੇ ਈਸ਼੍ਵਰ ਦੇ ਧ੍ਯਾਨ ਵਿੱਚ ਮਗਨ ਸੀ, ਇਸ ਲਈ ਇਸ ਵਿੱਚ ਕਈ ਆਤਮਿਕ ਸ਼ਕਤੀਆਂ ਸਨ. ਜਦ ਸੀਤਾ ਰਾਮ ਸਹਿਤ ਇਸ ਨੂੰ ਅਤੇ ਇਸ ਦੇ ਪਤੀ ਨੂੰ ਮਿਲਣ ਆਈ ਸੀ, ਤਾਂ ਇਸ ਨੇ ਸੀਤਾ ਨੂੰ ਦਿਵ੍ਯ ਵਟਣਾ ਦਿੱਤਾ ਸੀ, ਜਿਸ ਨਾਲ ਕਿ ਉਹ ਸਦੀਵ ਹੀ ਸੁੰਦਰ ਰਹਿ ਸਕੇ. ਦੇਖੋ, ਅਤ੍ਰਿ. "ਬਰੀ ਆਨ ਅਨਸੂਯਾ ਨਾਰਿ." (ਦੱਤਾਵ) ੨. ਅਸੂ੍ਯਾ (ਈਰਖਾ) ਦਾ ਅਭਾਵ. ਹਸਦ ਦਾ ਨਾ ਹੋਣਾ.
Source: Mahankosh