Definition
ਸੰ. ਸੰਗ੍ਯਾ- ਇੱਕ ਵਰਣਿਕ ਛੰਦ. ਲੱਛਣ ਸੋਲਾਂ ਸੋਲਾਂ ਅੱਖਰਾਂ ਦੀਆਂ ਦੋ ਤੁੱਕਾਂ, ਅਤੇ ਅੱਠ ਅੱਖਰਾਂ ਦੇ ਚਾਰ ਪਦ, ਕੁੱਲ ੩੨ ਅੱਖਰ. ਹਰੇਕ ਪਦ ਦਾ ਪੰਜਵਾਂ ਅੱਖਰ ਲਘੁ ਅਤੇ ਛੀਵਾਂ ਗੁਰੁ. ਦੂਜੇ ਅਤੇ ਚੌਥੇ ਪਦ ਵਿੱਚ ਸੱਤਵਾਂ ਅੱਖਰ ਲਘੁ ਹੋਣਾ ਜਰੂਰੀ ਹੈ. ਇਹ ਛੰਦ ਅਕਸਰ ਸੰਸਕ੍ਰਿਤ ਭਾਸਾ ਦੀ ਰਚਨਾ ਲਈ ਵਰਤੀਦਾ ਹੈ. ਇਸ ਨੂੰ "ਸ਼ਲੋਕ" ਭੀ ਆਖਦੇ ਹਨ. ਸੰਸਕ੍ਰਿਤ ਗ੍ਰੰਥਾਂ ਵਿੱਚ ਅਨੇਕ ਛੰਦ ਹੁੰਦੇ ਹਨ, ਪਰ ਜਦ ਪੁਸਤਕ ਦੇ ਸਲੋਕਾਂ ਦੀ ਗਿਣਤੀ ਕੀਤੀ ਜਾਵੇ, ੩੨ ਅੱਖਰ ਦੇ ਸ਼ਲੋਕ ਮੰਨਕੇ ਹੀ ਗਿਣਤੀ ਹੋਇਆ ਕਰਦੀ ਹੈ.#ਉਦਾਹਰਣ-#विज्ञानेनासिना येन त्वज्ञानं नवरङ्गकम#हन्यते नम्यतेस्माभिः सगोविन्दहरि र्गुरूः#(ਗੁਰੁ ਨਾਨਕ ਸਤੋਤ੍ਰ ਰਤਨਾਕਰ)#ਕੀਜੈ ਮਾਨ ਨ ਭੂਲਕੈ, ਵਿਦ੍ਯਾ ਰੂਪ ਧਨਾਦਿ ਕੋ, ਧਾਰੇ ਪ੍ਰੇਮ ਸੁਸ਼ੀਲਤਾ, ਗੁਰੁਮਤ ਧਰੋ ਚਿਤ.
Source: Mahankosh