ਅਨੂਪ ਸ਼ਹਰ
anoop shahara/anūp shahara

Definition

ਇਹ ਯੂ. ਪੀ. ਵਿੱਚ ਗੰਗਾ ਦੇ ਕਿਨਾਰੇ ਬੁਲੰਦਸ਼ਹਰ ਜਿਲੇ ਦੀ ਤਸੀਲ ਦਾ ਅਸਥਾਨ ਹੈ, ਜੋ ਬੁਲੰਦ ਸ਼ਹਰ ਤੋਂ ੨੫ ਮੀਲ ਚੜ੍ਹਦੇ ਪਾਸੇ ਹੈ. ਬਾਦਸ਼ਾਹ ਜਹਾਂਗੀਰ ਵੇਲੇ ਰਾਜਾ ਅਨੂਪਰਾਇ ਨੇ ਇਹ ਨਗਰ ਆਬਾਦ ਕੀਤਾ ਸੀ. ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਸਹੁਰਾ ਦਯਾ (ਦਿਆ) ਰਾਮ ਇਸੇ ਸ਼ਹਿਰ ਦਾ ਵਸਨੀਕ ਸੀ.
Source: Mahankosh