ਅਨੰਤ
ananta/ananta

Definition

ਵਿ- ਬਿਨਾ ਅੰਤ. ਬੇਅੰਤ. ਅਨੇਕ. ਨਾਨਾ. "ਇਕਸੁ ਤੇ ਹੋਇਓ ਅਨੰਤਾ." (ਮਾਝ ਅਃ ਮਃ ੫) ੨. ਸੰਗ੍ਯਾ- ਕਰਤਾਰ. ਵਾਹਗੁਰੂ। ੩. ਆਕਾਸ਼। ੪. ਸ਼ੇਸਨਾਗ। ੫. ਬਲਭਦ੍ਰ. ਇਹ ਸ਼ੇਸ ਦਾ ਅਵਤਾਰ ਮੰਨਿਆ ਹੈ, ਇਸ ਲਈ ਨਾਉਂ ਅਨੰਤ ਹੈ. "ਅਨੰਤ ਕੇ ਊਪਰ ਕੋਪ ਚਲਾਯੋ." (ਕ੍ਰਿਸਨਾਵ) ੬. ਭੁਜਾ ਉੱਪਰ ਪਹਿਰਣ ਦਾ ਇੱਕ ਗਹਿਣਾ, ਜਿਸ ਨੂੰ ਸ਼ੇਸਨਾਗ ਦੀ ਮੂਰਤੀ ਕਲਪਕੇ ਹਿੰਦੂ ਭਾਦੋਂ ਸੁਦੀ ੧੪. ਨੂੰ ਪਹਿਰਦੇ ਹਨ.
Source: Mahankosh

Shahmukhi : اننت

Parts Of Speech : adjective

Meaning in English

infinite, endless, boundless, eternal; an attribute of God
Source: Punjabi Dictionary

ANAṆT

Meaning in English2

a, (S. & M.) Boundless, endless, eternal, infinite; (an epithet of God);—s. m. A cord with fourteen knots or a bracelet of silver or gold, which the Hindus tie on their right arm on the fourteenth lunar day (of full-moon) of Bhádoṇ, which is sacred to Vishnú and called Anaṇt chaudas or Anaṇt chaudeṇ.
Source:THE PANJABI DICTIONARY-Bhai Maya Singh