Definition
ਉਪ. ਇਹ ਸ਼ਬਦਾਂ ਦੇ ਮੁੱਢ ਲੱਗਕੇ ਅਧਿਕ, ਉਲਟ, ਹਾਨਿ, ਭੇਦ, ਨਿਸੇਧ, ਬੁਰਾ, ਆਦਿ ਅਰਥ ਜਣਾਉਂਦਾ ਹੈ. ਦੇਖੋ, ਅਪਕੀਰਤਿ ਆਦਿ ਸ਼ਬਦ। ੨. ਸੰ. अप्. ਸੰਗ੍ਯਾ- ਜਲ. "ਅਪ ਤੇਜ ਬਾਇ ਪ੍ਰਿਥਮੀ ਅਕਾਸਾ." (ਗਉ ਕਬੀਰ) ੩. ਸਰਵ- ਆਪਣਾ. ਨਿਜ ਦਾ. "ਮੂਲ ਨ ਜਾਣੈ ਅਪ ਬਲ." (ਵਾਰ ਮਾਝ ਮਃ ੧) "ਕਾਟਿ ਸਿਲਕ ਦੁਖ ਮਾਇਆ ਕਰਿਲੀਨੇ ਅਪ ਦਸੇ." (ਵਾਰ ਜੈਤ) ਆਪਣੇ ਦਾਸ ਕਰਲੀਤੇ. "ਅਪਤਨ ਕਾ ਜੋ ਕਰੇ ਬੀਚਾਰ." (ਬਸੰ ਰਵਦਾਸ) ਆਪਣੇ ਤਨ ਕਾ ਜੋ ਵਿਚਾਰ ਕਰੇ.
Source: Mahankosh