Definition
ਵਿ- ਜੋ ਫੜਿਆ ਨਹੀਂ ਗਿਆ. ਜੋ ਮਨ ਇੰਦ੍ਰੀਆਂ ਕਰਕੇ ਗ੍ਰਹਿਣ ਨਹੀਂ ਹੋ ਸਕਿਆ. "ਅਫਰਿਓ ਬੇ ਪਰਵਾਹ ਤੂੰ." (ਮਾਰੂ ਸੋਲਹੇ ਮਃ ੧) ੨. ਆਫਰਿਆ ਹੋਇਆ. ਹੰਕਾਰ ਨਾਲ ਫੁੱਲਿਆ ਹੋਇਆ. "ਅਫਰਿਓ ਭਾਰ ਅਫਾਰ ਟਰੇ." (ਮਾਰੂ ਅਃ ਮਃ ੧) ੩. ਮੰਦ ਫਲ ਵਾਲਾ. ਬੁਰੇ ਫਲ ਰੱਖਣ ਵਾਲਾ. "ਅੱਕ ਨ ਲੱਗੈ ਅੰਬ ਅਫਰਿਆ." (ਭਾਗੁ) ਅਫਰਿਆ ਅੱਕ ਨੂੰ ਅੰਬ ਨ ਲੱਗੈ.
Source: Mahankosh