ਅਬਦੁਲਸਮਦ ਖ਼ਾਨ
abathulasamath khaana/abadhulasamadh khāna

Definition

[عبدالصمدخان] ਅਬਦੁਲਸਮਦ ਖ਼ਾਨ. ਮੁਹ਼ੰਮਦ ਅਮੀਨ ਖ਼ਾਂ ਦਾ ਪੁਤ੍ਰ. ਇਹ ਔਰੰਗਜ਼ੇਬ ਦੇ ਸਮੇਂ ਮਨਸਬਦਾਰ ਦਰਬਾਰੀ ਸੀ. ਜਹਾਂਦਾਰ ਸ਼ਾਹ ਦੇ ਵੇਲੇ ਇਹ ਸੱਤਹਜ਼ਾਰੀ ਅਹੁਦੇਦਾਰ ਹੋਇਆ ਅਤੇ ਦਿਲੇਰ ਜੰਗ ਦਾ ਖਿਤਾਬ ਮਿਲਿਆ. ਫ਼ਰਰੁਖ਼ ਸਿ੍ਯਰ ਦੇ ਸਮੇਂ ਸਿੱਖਾਂ ਨੂੰ ਸ਼ਿਕਸਤ ਦੇਣ ਲਈ ਇਹ ਕਸ਼ਮੀਰ ਤੋਂ ਲਹੌਰ ਦਾ ਸੂਬਾ ਥਾਪਿਆ ਗਿਆ. ਇਸਨੇ ਬਾਬੇ ਬੰਦੇ ਉੱਤੇ ਸ਼ਾਹੀ ਫੌਜ ਲੈਕੇ ਗੁਰਦਾਸਪੁਰ ਚੜ੍ਹਾਈ ਕੀਤੀ ਅਤੇ ਉਸ ਨੂੰ ਛਲ ਨਾਲ ਫੜਕੇ ਦਿੱਲੀ ਭੇਜ ਦਿੱਤਾ.#ਮੁਹੰਮਦ ਸ਼ਾਹ ਵੇਲੇ ਇਹ ਮੁਲਤਾਨ ਦਾ ਸੂਬਾ ਹੋਇਆ. ਇਸ ਦਾ ਦੇਹਾਂਤ ਸਨ ੧੭੩੯ ਵਿੱਚ ਹੋਇਆ ਹੈ. ਸਿੱਖ ਇਤਿਹਾਸ ਵਿੱਚ ਇਸਦਾ ਨਾਉਂ ਸਮੁੰਦ ਖਾਨ ਭੀ ਆਇਆ ਹੈ. ਜ਼ਕਰੀਆ ਖ਼ਾਨ (ਖ਼ਾਨ ਬਹਾਦੁਰ) ਲਹੌਰ ਦਾ ਸੂਬਾ ਇਸੇ ਦਾ ਪੁਤ੍ਰ ਸੀ. ਦੇਖੋ, ਬੰਦਾ.
Source: Mahankosh