Definition
ਵਿ- ਅ਼ਬਦ (ਦਾਸ) ਅੱਲਾ ਦਾ।#੨. ਸੰਗ੍ਯਾ- ਗੁਰੂ ਹਰਿਗੋਬਿੰਦ ਸਾਹਿਬ ਦਾ ਢਾਡੀ, ਜੋ ਸਿੱਖਸੈਨਾ ਵਿੱਚ ਯੋਧਿਆਂ ਦੀਆਂ ਵਾਰਾਂ ਗਾਕੇ ਵੀਰਰਸ ਦਾ ਉਤਸ਼ਾਹ ਵਧਾਇਆ ਕਰਦਾ ਸੀ. ਦੇਖੋ, ਅਬਦੁਲ। ੩. ਕੁਰੈਸ਼ ਵੰਸ਼ੀ ਅਬਦੁਲ ਮੁੱਤਲਿਬ ਦਾ ਵਡਾ ਪੁਤ੍ਰ ਅਤੇ ਪੈਗੰਬਰ ਮੁਹ਼ੰਮਦ ਦਾ ਪਿਤਾ, ਜਿਸ ਦਾ ਦੇਹਾਂਤ ਸਨ ੫੭੧ ਵਿੱਚ ਹੋਇਆ.
Source: Mahankosh