ਅਬਰਨ
abarana/abarana

Definition

ਸੰ. ਅਵਰ੍‍ਣ. ਵਿ- ਰੰਗ ਰਹਿਤ. ਜਿਸ ਦਾ ਕੋਈ ਵਰਣ (ਰੰਗ) ਨਹੀਂ. ੨. ਬੁਰੇ ਰੰਗ ਦਾ. ਕੁਰੰਗਾ. "ਅਬਰਨ ਬਰਨ ਘਾਮ ਨਹੀਂ ਛਾਮ." (ਭੈਰ ਅਃ ਕਬੀਰ) ੩. ਵਰਣਧਰਮ ਰਹਿਤ. ਨੀਚ. ਜੋ ਚਾਰ ਵਰਣਾਂ ਤੋਂ ਬਾਹਰ ਹੈ. "ਗਾਵਤ ਸੁਨਤ ਜਪਤ ਉਧਾਰੈ ਬਰਨ ਅਬਰਨਾ ਸਭ ਹੂੰ." (ਦੇਵ ਮਃ ੫) ੪. ਸੰ. अवर्ण- ਅਵਰ੍‍ਣਯ. ਵਿ- ਜੋ ਬਿਆਨ ਨਹੀਂ ਕੀਤਾ ਜਾ ਸਕਦਾ. "ਅਬਰਨ ਬਰਨ ਸਿਉ ਮਨ ਹੀ ਪ੍ਰੀਤਿ." (ਭੈਰ ਅਃ ਕਬੀਰ) ਓਅੰ ਅੱਖਰ ਜੋ ਅਵਰ੍‍ਣ੍ਯ ਹੈ, ਅਰਥਾਤ ਵਰਣਨ ਨਹੀਂ ਹੋ ਸਕਦਾ। ੫. ਜੋ ਕਹਿਣ ਯੋਗ੍ਯ ਨਹੀਂ. ਨਿੰਦਾ. "ਬਰਨ ਹੈ ਅਬਰਨ ਕੋ." (ਕਲਕੀ) ਨਿੰਦਾ ਕਹਿਣਗੇ.
Source: Mahankosh