ਅਬਿਗਤੁ
abigatu/abigatu

Definition

ਸੰ. ਅਵਿਗਤ. ਵਿ- ਜੋ ਜਾਣਿਆ ਨਾ ਜਾ ਸਕੇ. "ਜਬ ਅਬਿਗਤ ਅਗੋਚਰ ਪ੍ਰਭੁ ਏਕਾ." (ਸੁਖਮਨੀ) ੨. ਜੋ ਨਾਸ਼ ਨਾ ਹੋਵੇ. ਨਿੱਤ. "ਜੋ ਜਨ ਜਾਨਿ ਭਜਹਿ ਅਬਿਗਤ ਕਉ." (ਸੂਹੀ ਕਬੀਰ) "ਅਬਗਤੁ ਸਮਝ ਇਆਨਾ." (ਗਉ ਕਬੀਰ) ੩. ਦੇਖੋ, ਅਵ੍ਯਕ੍ਤ.
Source: Mahankosh