ਅਬਿਨਾਸੀ
abinaasee/abināsī

Definition

ਸੰ. अविनाशिन- ਅਵਿਨਾਸ਼ੀ. ਵਿ- ਵਿਨਾਸ਼ ਰਹਿ. ਜਿਸ ਦਾ ਕਦੇ ਨਾਸ਼ ਨਹੀਂ ਹੁੰਦਾ. ਅਖੈ (ਅਕ੍ਸ਼੍ਯ). "ਪਾਰਬ੍ਰਹਮ ਪੂਰਨ ਅਬਿਨਾਸ." (ਸਾਰ ਮਃ ੫) ੨. ਨਿਤ੍ਯ. ਸਦਾ ਇੱਕ ਰਸ ਰਹਿਣ ਵਾਲਾ. "ਹੇ ਅਚੁਤ ਹੇ ਪਾਰਬ੍ਰਹਮ ਅਬਿਨਾਸੀ ਅਘਨਾਸ." (ਬਾਵਨ) ੩. ਦੇਖੋ, ਅਵਿਨਾਸੀ.
Source: Mahankosh

Shahmukhi : اَبناسی

Parts Of Speech : adjective

Meaning in English

indestructible, eternal, imperishable; an attribute of God
Source: Punjabi Dictionary