ਅਬੂਤਬੇਲਾ
abootabaylaa/abūtabēlā

Definition

Paolo di Avitabile ਪਾਲੋ ਦੀ ਅਵੀਤਾਬੀਲ. ਅਕਤਬੂਰ ਸਨ ੧੭੯੧ ਵਿੱਚ ਇਸ ਦਾ ਜਨਮ ਇਟਲੀ ਦੇਸ ਅੰਦਰ ਹੋਇਆ. ਅਨੇਕ ਥਾਂ ਨੌਕਰੀ ਕਰਦਾ ਹੋਇਆ ਲਹੌਰ ਆਕੇ ਮਹਾਰਾਜਾ ਰਣਜੀਤ ਸਿੰਘ ਸ਼ੇਰ ਪੰਜਾਬ ਦਾ ਫੌਜੀ ਸਰਦਾਰ ਬਣਿਆ. ਜਰਨੈਲ ਅਵੀਤਾਬੀਲ ਦੀ ਛਾਉਣੀ ਨੌਲੱਖੇ ਅਤੇ ਰਹਿਣ ਦੀ ਕੋਠੀ ਬੁੱਧੂ ਦੇ ਆਵੇ ਤੇ ਸੀ. ਇਹ ਵਡੇ ਡੀਲ ਵਾਲਾ ਸੁੰਦਰ ਅਤੇ ਚਤੁਰ ਸਿਪਾਹੀ ਸੀ. ਇਸ ਨੇ ਵਜੀਰਾਬਾਦ ਨੂੰ ਨਵੀਂ ਸ਼ਕਲ ਦਾ ਬਣਾਇਆ ਅਤੇ ਕੁਝ ਸਮਾਂ ਪਿਸ਼ੌਰ ਦਾ ਗਵਰਨਰ ਰਿਹਾ.#ਸਿੱਖਾਂ ਦਾ ਰਾਜਪ੍ਰਬੰਧ ਵਿਗੜ ਜਾਣ ਤੋਂ ਇਹ ਹਿੰਦੁਸਤਾਨ ਤੋਂ ਚਲਾ ਗਿਆ ਅਤੇ ਫਰਾਂਸ ਵਿੱਚ ੨੮ ਮਾਰਚ ਸਨ ੧੮੫੦ ਨੂੰ ਮੋਇਆ.
Source: Mahankosh