ਅਭੀਚੁ
abheechu/abhīchu

Definition

ਦੇਖੋ, ਅਭਿਜਿਤ ੧. "ਧੰਨ ਅਭੀਚ ਨਛਤ੍ਰ ਹੈ ਕਾਮ ਕ੍ਰੋਧ ਅਹੰਕਾਰ ਤਿਆਗੇ." (ਭਾਗੁ) ੨. ਮੁਕਾਬਲੇ ਵਿੱਚ ਜਿੱਤਣ ਵਾਲਾ. ਜੋ ਸਾਮ੍ਹਣੇ ਹੋਕੇ ਫਤੇ ਪਾਉਂਦਾ ਹੈ. "ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸ ਭਇਆ." (ਤੁਖਾ ਛੰਤ ਮਃ ੪) ਤੀਰਥਸਨਾਨ ਦੇ ਜਿਤਨੇ ਪਰਬ ਹਨ, ਉਨ੍ਹਾਂ ਨੂੰ ਅਭਿਜਿਤ (ਜਿੱਤਣ ਵਾਲਾ) ਸਤਿਗੁਰੂ ਅਮਰਦੇਵ ਦਾ ਦਰਸ਼ਨ ਯਾਤ੍ਰੀਆਂ ਨੂੰ ਹੋਇਆ. ਭਾਵ- ਗੁਰੁਦਰਸ਼ਨ ਸਭ ਤੀਰਥਸਨਾਨਾਂ ਤੋਂ ਵਧਕੇ ਹੈ। ੩. अभीप्सित- ਅਭੀਪ੍‌ਸਿਤ. ਚਾਹਿਆ ਹੋਇਆ. ਲੋੜੀਂਦਾ. ਤੀਰਥਸਨਾਨ ਦੇ ਪਰਬ ਦੇ ਮੌਕੇ ਸ਼੍ਰੀ ਗੁਰੂ ਅਮਰਦੇਵ ਜੀ ਦਾ ਮਨਲੋੜੀਂਦਾ ਦਰਸ਼ਨ ਲੋਕਾਂ ਨੂੰ ਪ੍ਰਾਪਤ ਹੋਇਆ.
Source: Mahankosh