ਅਰਜ
araja/araja

Definition

ਸੰ. अर्ज्. ਧਾ- ਪੈਦਾ ਕਰਨਾ. ਜਮਾ ਕਰਨਾ. ਕਮਾਉਣਾ. ਤਿਆਰ ਕਰਨਾ. ਉੱਦਮ ਕਰਨਾ। ੨. ਅ਼. [عرض] ਅ਼ਰਜ. ਸੰਗ੍ਯਾ- ਪੇਸ਼ ਕਰਨਾ. ਭਾਵ- ਬੇਨਤੀ. ਪ੍ਰਾਰਥਨਾ. "ਯਕ ਅਰਜ ਗੁਫਤਮ ਪੇਸ ਤੋਂ." (ਤਿਲੰ ਮਃ ੧) ੩. ਚੌੜਾਈ. ਚੌੜਾਨ. ਵਿਸਤਾਰ। ੪. ਫ਼ਾ. [آرزوُ] ਆਰਜ਼ੂ. ਮਨੋਰਥ. "ਸਚਾ ਅਰਜੁ ਸਚੀ ਅਰਦਾਸ." (ਆਸਾ ਮਃ ੧) ੫. [ارج] ਭਾਉ. ਨਿਰਖ਼। ੬. ਕ਼ੀਮਤ. ਮੁੱਲ। ੭. ਕ਼ਦਰ.
Source: Mahankosh

ARJ

Meaning in English2

s. f, Corrupted from the Arabic word Arz. A petition, request; breadth, width (of a piece of cloth):—arj marúj, s. f. Request, petition; c. w. karná.
Source:THE PANJABI DICTIONARY-Bhai Maya Singh