ਅਰਣੀ
aranee/aranī

Definition

ਸੰ. ਸੰਗ੍ਯਾ- ਸੂਰਜ। ੨. ਇੱਕ ਖਾਸ ਬਿਰਛ. L. Premna Spinosa.#੩. ਇੱਕ ਕਾਠ ਦਾ ਯੰਤ੍ਰ, ਜਿਸ ਨਾਲ ਯੱਗ ਲਈ ਅੱਗ ਪੈਦਾ ਕੀਤੀ ਜਾਂਦੀ ਹੈ. "ਮਥਨ ਗ੍ਯਾਨ ਅਗਨੀ ਕੋ ਅਰਣੀ." (ਗੁਪ੍ਰਸੂ) ਅਧਰਾਰਣੀ (ਹੇਠਲੇ ਗਜ਼) ਵਿੱਚ ਛੇਕ ਕਰਕੇ ਉਸ ਵਿੱਚ ਉੱਤਰਾਰਣੀ (ਉੱਪਰਲਾ ਗਜ਼) ਖੜਾ ਕਰ ਦਿੰਦੇ ਸਨ, ਅਤੇ ਉਸ ਉੱਤਰਾਰਣੀ ਨੂੰ ਮਧਾਣੀ ਵਾਂਙ ਰੱਸੀ ਦੇ ਲਪੇਟੇ ਨਾਲ ਵਡੀ ਤੇਜ਼ੀ ਨਾਲ ਘੁਮਾਉਂਦੇ, ਜਿਸ ਦੀ ਰਗੜ ਤੋਂ ਅੱਗ ਨਿਕਲ ਪੈਂਦੀ ਸੀ. ਵੇਦਾਂ ਵਿੱਚ ਇਸ ਅੱਗ ਨੂੰ ਸੁੱਚੀ ਮੰਨਕੇ ਯੱਗਾਂ ਲਈ ਵਰਤਣਾ ਉੱਤਮ ਦੱਸਿਆ ਹੈ।#੪. ਸ਼ਸਤ੍ਰਨਾਮਮਾਲਾ ਵਿੱਚ ਵਿਨਾਸ਼ ਕਰਨ ਵਾਲੀ (ਵੈਰਣ), ਅਤੇ ਅਰਿ (ਵੈਰੀ) ਦੀ ਫੌਜ ਲਈ ਭੀ ਅਰਣੀ ਸ਼ਬਦ ਆਇਆ ਹੈ.
Source: Mahankosh