ਅਰਧ ਚੰਦ੍ਰ
arathh chanthra/aradhh chandhra

Definition

ਸੰ. ਅਰ੍‍ਧ ਚੰਦ੍ਰ. ਸੰਗ੍ਯਾ- ਅਸ੍ਟਮੀ ਤਿਥਿ ਦਾ ਚੰਦ੍ਰਮਾ ੨. ਇੱਕ ਪ੍ਰਕਾਰ ਦਾ ਤੀਰ, ਜਿਸ ਦੀ ਮੁਖੀ ਅੱਧੇ ਚੰਦ ਜੇਹੀ ਹੁੰਦੀ ਹੈ. "ਤਰਕਸ਼ ਤੇ ਮਰ ਕਰਯੋ ਨਿਕਾਸਨ ਅਰਧ ਸੁਚੰਦ੍ਰਾਕਾਰ ਸਮਾਨ." (ਗੁਪ੍ਰਸੂ) ੩. ਮੋਰ ਪੰਖ ਉੱਪਰ ਅੱਧੇ ਚੰਦ ਦੇ ਆਕਾਰ ਦਾ ਚਿੰਨ੍ਹ। ੪. ਗਲਹਥਾ, ਕਿਉਂਕਿ ਗਲਹਥਾ ਅੰਗੂਰਾ ਅਤੇ ਤਰਜਨੀ ਪਸਾਰਕੇ ਦਿੱਤਾ ਜਾਂਦਾ ਹੈ, ਜਿਸ ਦੀ ਸ਼ਕਲ ਅੱਧੇ ਚੰਦ ਜੇਹੀ ਬਣ ਜਾਂਦੀ ਹੈ। ੫. ਅੱਖਰਾਂ ਉੱਪਰ ਅੱਧੇ ਚੰਦ ਜੇਹਾ ਇੱਕ ਚਿੰਨ੍ਹ, ਜੋ ਦ੍ਵਿਤ੍ਵ. , (ਦੁੱਤ) ਦੀ ਥਾਂ ਵਰਤੀਦਾ ਹੈ. ਦੇਖੋ, ਅਧਿਕ। ੬. ਕਿਸੇ ਨਰਮ ਥਾਂ ਤੇ ਨਹੁਁ ਦੇ ਗਡਣ ਦਾ ਚਿੰਨ੍ਹ, ਜੋ ਅੱਧੇ ਚੰਦ ਜੇਹਾ ਹੁੰਦਾ ਹੈ.
Source: Mahankosh