ਅਲਮਸਤ
alamasata/alamasata

Definition

ਫ਼ਾ. [المست] ਅਲਮਸ੍ਤ. ਵਿ- ਨਸ਼ੇ ਵਿੱਚ ਚੂਰ. ਮਖ਼ਮੂਰ। ੨. ਭਾਵ- ਬੇਪਰਵਾ. ਪ੍ਰੇਮ ਦੇ ਨਸ਼ੇ ਵਿੱਚ ਬੇਸੁਧ "ਹਰਿਰਸੁ ਪੀਵੈ ਅਲਮਸਤ ਮਤਵਾਰਾ." (ਆਸਾ ਮਃ ੫) ੩. ਸੰਗ੍ਯਾ- ਗੁਰੂ ਨਾਨਕ ਦੇਵ ਅਤੇ ਯੋਗਿਰਾਜ ਬਾਬਾ ਸ਼੍ਰੀਚੰਦ ਜੀ ਦਾ ਸੇਵਕ ਇੱਕ ਆਤਮਗ੍ਯਾਨੀ ਸਾਧੂ, ਜਿਸ ਦਾ ਨਾਉਂ ਕਮਲੀਆ ਅਤੇ ਗੋਦੜੀਆ ਭੀ ਪ੍ਰਸਿੱਧ ਹੈ. ਅਲਮਸਤ ਦਾ ਜਨਮ ਕਸ਼ਮੀਰ ਦੇ ਇਲਾਕੇ ਗੌੜ ਬ੍ਰਾਹਮਣ ਦੇ ਘਰ ਸੰਮਤ ੧੬੧੦ ਵਿੱਚ ਹੋਇਆ. ਬਾਲੂ ਹਸਨਾ ਇਸਦਾ ਛੋਟਾ ਭਾਈ ਸੀ. ਇਹ ਬਾਬਾ ਗੁਰੁਦਿੱਤਾ ਜੀ ਦਾ ਚੇਲਾ ਹੋਕੇ ਉਦਾਸੀਆਂ ਦੇ ਇੱਕ ਧੂੰਏਂ ਦਾ ਮੁਖੀਆ ਬਣਿਆ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਨਾਨਕਮਤੇ ਪਹੁਚਕੇ ਅਲਮਸਤ ਦੀ ਸਹਾਇਤਾ ਕੀਤੀ ਸੀ.#ਪੁਨ ਅਲਮਸਤ ਸਾਧੁ ਕੋ ਧੀਰ,#ਦੇਕਰਿ ਭਲੇ ਗੁਰੂ ਬਰ ਬੀਰ. (ਗੁਪ੍ਰਸੂ)#ਇਸ ਮਹਾਤਮਾ ਦਾ ਦੇਹਾਂਤ ਨਾਨਕਮਤੇ ਸੰਮਤ ੧੭੦੦ ਵਿੱਚ ਹੋਇਆ ਹੈ. ਦੇਖੋ, ਉਦਾਸੀ.
Source: Mahankosh

Shahmukhi : المست

Parts Of Speech : adjective

Meaning in English

indifferent to pleasure and pain, carefree, unconcerned with worldly worries, same as ਮਸਤ
Source: Punjabi Dictionary