Definition
ਸੰ. ਅਤਸੀ. ਸੰਗ੍ਯਾ- ਤੀਸੀ. ਇੱਕ ਬੂਟਾ ਅਤੇ ਉਸ ਦਾ ਫਲ. ਪੁਰਾਣਾ ਵਿੱਚ ਵਿਸਨੁ ਦਾ ਰੰਗ ਅਲਸੀ ਦੇ ਫੁੱਲ ਜੇਹਾ ਵਰਣਨ ਕੀਤਾ ਹੈ.¹ ਅਲਸੀ ਦਾ ਤੇਲ ਰੌਗਨਾਂ ਵਿੱਚ ਬਹੁਤ ਵਰਤਿਆ ਜਾਂਦਾ ਹੈ, ਅਤੇ ਅਲਸੀ ਨੂੰ ਪੀਸਕੇ ਫੋੜੇ ਆਦਿ ਤੇ ਬੰਨ੍ਹਿਆਂ ਜਾਂਦਾ ਹੈ. ਬਹੁਤ ਲੋਕ ਸਰਦੀ ਦੀ ਰੁੱਤ ਵਿੱਚ ਕਮਰਦਰਦ ਦੂਰ ਕਰਨ ਲਈ ਅਲਸੀ ਦੀਆਂ ਪਿੰਨੀਆਂ ਬਣਾਕੇ ਖਾਂਦੇ ਹਨ. ਇਸ ਦੀ ਤਾਸੀਰ ਗਰਮ ਤਰ ਹੈ. L. Linum usitatissimum.
Source: Mahankosh
Shahmukhi : السی
Meaning in English
linseed, flax seed
Source: Punjabi Dictionary
ALSÍ
Meaning in English2
s. f, Flax, linseed (Linum usitatissimum).
Source:THE PANJABI DICTIONARY-Bhai Maya Singh