ਅਵਾਚੀ
avaachee/avāchī

Definition

ਸੰ. ਸੰਗ੍ਯਾ- ਦੱਖਣ ਦਿਸ਼ਾ. ਜਨੂਬ. "ਕਾਹੂ ਲਖ੍ਯੋ ਹਰਿ ਅਵਾਚੀ ਦਿਸਾ ਮਹਿ, ਕਾਹੂੰ ਪਛਾਹ ਕੋ ਸੀਸ ਨਿਵਾਇਓ." (ਅਕਾਲ) ਕਿਸੇ (ਹਿੰਦੂ) ਨੇ ਕਰਤਾਰ ਨੂੰ ਦੱਖਣ ਵਿੱਚ (ਓਅੰਕਾਰ ਆਦਿ ਥਾਂਈਂ) ਜਾਣਿਆ ਹੈ, ਕਿਸੇ (ਮੁਸਲਮਾਨ) ਨੇ ਪੱਛਮ (ਕਾਬੇ) ਵੱਲ ਸਿਜਦਾ ਕੀਤਾ ਹੈ। ੨. ਗੂੰਗਾ, ਜੋ ਬੋਲ ਨਹੀਂ ਸਕਦਾ। ੩. ਉਹ ਇਸਤ੍ਰੀ ਜਿਸ ਨੇ ਹੇਠ ਨੂੰ ਮੂੰਹ ਲਟਕਾਇਆ ਹੈ। ੪. ਭਵਾਨੀ. ਦੁਰਗਾ.
Source: Mahankosh