ਅਵਿਆਕਰਿਤ
aviaakarita/aviākarita

Definition

ਸੰ. अव्याकृत. ਵਿ- ਜੋ ਵਿਕਾਰ ਨੂੰ ਪ੍ਰਾਪਤ ਨਾ ਹੋਵੇ. ਇੱਕ ਰਸ ਰਹਿਣ ਵਾਲਾ। ੨. ਗੁਪਤ, ਜੋ ਪ੍ਰਗਟ ਨਹੀਂ। ੩. ਵੇਦਾਂਤ ਅਨੁਸਾਰ ਜਗਤ ਦਾ ਕਾਰਣ ਰੂਪ ਅਗ੍ਯਾਨ. "ਜਿਸ ਅਗ੍ਯਾਨ ਵਿਖੇ ਇਹ ਖਟ ਹੈਂ ਤਿਸ ਹੀ ਕੋ ਅਵ੍ਯਾਕ੍ਰਿਤ ਕਹੀਐ." (ਗੁਪ੍ਰਸੂ) ੪. ਸਾਂਖ੍ਯ ਮਤ ਅਨੁਸਾਰ ਪ੍ਰਕ੍ਰਿਤਿ.
Source: Mahankosh