ਅਵਿਆਪਤਿ
aviaapati/aviāpati

Definition

अव्याप्ति. ਸੰਗ੍ਯਾ- ਵ੍ਯਾਪਤੀ ਦਾ ਅਭਾਵ। ੨. ਲੱਛਣ ਦਾ ਇੱਕ ਦੋਸ ਜਿਸ ਦਾ ਸਰੂਪ ਇਹ ਹੈ ਕਿ ਜਿਸ ਦਾ ਲੱਛਣ ਕਰੀਏ ਉਸ ਦੇ ਸਾਰੇ ਅੰਗ ਵਿੱਚ ਨਾ ਘਟੇ ਕਿੰਤੂ ਇੱਕ ਦੇਸ਼ ਵਿੱਚ ਰਹੇ, ਜਿਵੇਂ ਕੋਈ ਗਊ ਦਾ ਲੱਛਣ ਕਰੇ ਕਿ ਗੋਰੇ ਰੰਗ ਵਾਲੀ ਗਊ ਹੈ। ਤਦ ਇਹ ਲੱਛਣ ਕਪਿਲਾ ਆਦਿ ਗਾਈਆਂ ਵਿੱਚ ਨਹੀਂ ਘਟੇਗਾ.
Source: Mahankosh