ਅਸਟਪਦੀ
asatapathee/asatapadhī

Definition

ਸੰ. ਅਸ੍ਟਪਦੀ. ਸੰਗ੍ਯਾ- ਅੱਠ ਪਦਾਂ ਦਾ ਇਕੱਠ। ੨. ਅੱਠ ਛੰਦ ਇੱਕ ਪ੍ਰਬੰਧ ਵਿੱਚ ਲਿਖੇ ਹੋਏ. ਇਹ ਛੰਦ ਦੀ ਖਾਸ ਜਾਤਿ ਨਹੀਂ ਹੈ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅਨੇਕ ਛੰਦ ਅਸਟਪਦੀ ਸਿਰਲੇਖ ਹੇਠ ਦੇਖੀਦੇ ਹਨ. ਜਿਵੇਂ- ਮਾਰੂ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਨਿਸ਼ਾਨੀ ਛੰਦ ਵਿੱਚ ਹੈ-#ਇਹ ਮਨੁ ਅਵਗੁਣਿ ਬਾਂਧਿਆ ਸਹੁ ਦੇਹ ਸਰੀਰੈ. ** ਮਲਾਰ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੀ ਅਸਟਪਦੀ ਸਾਰ ਛੰਦ ਵਿੱਚ ਹੈ, ਯਥਾ-#ਚਕਵੀ ਨੈਨ ਨੀਦ ਨਹਿ ਚਾਹੈ,#ਬਿਨੁ ਪਿਰੁ ਨੀਦ ਨ ਪਾਈ.#ਸੂਰ ਚਰੈ ਪ੍ਰਿਉ ਦੇਖੈ ਨੈਨੀ,#ਨਿਵਿ ਨਿਵਿ ਲਾਗੈ ਪਾਈ. ***#ਗਉੜੀ ਰਾਗ ਵਿੱਚ ਇਨ੍ਹਾਂ ਹੀ ਸਤਿਗੁਰਾਂ ਦੀ ਅਸਟਪਦੀ ਚੌਪਾਈ ਛੰਦ ਵਿੱਚ ਹੈ, ਯਥਾ-#ਨਾ ਮਨ ਮਰੈ ਨ ਕਾਰਜ ਹੋਇ,#ਮਨ ਵਸਿ ਦੂਤਾਂ ਦੁਰਮਤਿ ਦੋਇ. ***#ਇਵੇਂ ਹੀ ਸੁਖਮਨੀ ਦੀਆਂ ਅਸਟਪਦੀਆਂ ਰੂਪ ਚੌਪਾਈ ਛੰਦ ਵਿੱਚ ਹਨ.
Source: Mahankosh