ਅਸਟਾਂਗ ਪ੍ਰਣਾਮ
asataang pranaama/asatāng pranāma

Definition

ਸੰ. साष्टाङ्ग प्रणाम. ਸਾਸ੍ਟਾਂਗ ਪ੍ਰਣਾਮ. ਸੰਗ੍ਯਾ- ਅੱਠਾਂ ਅੰਗਾਂ ਨਾਲ ਕੀਤੀ ਹੋਈ ਪ੍ਰਣਾਮ. ਜਿਸ ਨਮਸਕਾਰ ਵਿੱਚ ਇਨ੍ਹਾਂ ਅੱਠਾਂ ਅੰਗਾਂ ਦਾ ਸੰਬੰਧ ਹੋਵੇ- ਗੋਡੇ, ਪੈਰ, ਹੱਥ, ਛਾਤੀ, ਸਿਰ, ਬਾਣੀ ਦ੍ਰਿਸ੍ਟਿ, ਅੰਤਹਕਰਣ. ਇਸ ਦਾ ਨਾਉਂ "ਦੰਡਵਤ ਪ੍ਰਣਾਮ" ਭੀ ਹੈ.
Source: Mahankosh