ਅਸਤ
asata/asata

Definition

ਸੰ. ਅਸਤ. ਵਿ- ਨਸ੍ਟ ਨਾਸ਼ ਹੋਇਆ। ੨. ਲੁਕਿਆ ਹੋਇਆ. ਅਦ੍ਰਿਸ਼੍ਯ ਗ਼ਾਇਬ। ੩. ਸੰਗ੍ਯਾ- ਲੋਪ ਹੋਣ ਦਾ ਭਾਵ. ਅਦਰਸ਼ਨ। ੪. ਸੂਰਜ ਦਾ ਛਿਪਣਾ. "ਅਸਤ ਉਦੋਤ ਭਇਆ ਉਠਿ ਚਲੇ." (ਮਾਰੂ ਅੰਜੁਲੀ ਮਃ ੫) ੫. ਸੰ. ਅਸਿਤ. ਭਾਵ. ਹੋਂਦ. ਸੱਤਾ। ੬. ਸੰ. ਅਸਤ੍ਯ. ਵਿ- ਮਿਥ੍ਯਾ. ਝੂਠ। ੭. ਸੰ. ਅਸ੍‌ਥਿ. ਸੰਗ੍ਯਾ- ਹੱਡੀ. ਦੇਖੋ, ਅਸਤ ੬। ੮. ਸੰ. असत- ਅਸਤ. ਵਿ- ਬੁਰਾ- ਖੋਟਾ. ਨੀਚ. ਲੁੱਚਾ। ੯. ਦੇਖੋ, ਅਸਤ.; ਸੰ. अस्त्. ਧਾ- ਸ਼ੋਭਾ ਰਹਿਤ ਹੋਣਾ. ਲੁਕਣਾ. ਗ੍ਰਸਿਤ ਹੋਣਾ। ੨. ਸੰ. अस्त. ਵਿ- ਛਿਪਿਆ ਹੋਇਆ. ਲੁਕਿਆ. ਅੰਤਰਧਾਨ ਹੋਇਆ। ੩. ਨਸ੍ਟ. ਨਾਸ਼ ਹੋਇਆ। ੪. ਸੰਗ੍ਯਾ- ਉਹ ਪਹਾੜ, ਜਿਸ ਦੀ ਓਟ ਵਿੱਚ ਸੂਰਜ ਛਿਪਦਾ ਹੈ। ੫. ਫ਼ਾ. [است] ਹੈ. ਅਸ੍ਤਿ। ੬. ਸੰ. ਅਸ੍‌ਥਿ. ਹੱਡੀ. "ਬਿਸਟਾ ਅਸ੍ਤ ਕ੍ਰਿਮਿ ਉਦਰੁ ਭਰਿਓ ਹੈ." (ਸਵੈਯੇ ਸ੍ਰੀ ਮੁਖਵਾਕ ਮਃ ੫)
Source: Mahankosh

AST

Meaning in English2

s. m. (H.), ) Setting of the sun, sunset, evening, twilight; the west; the ashes of the dead, the bones and other parts which remain unconsumed after cremation:—ast ast karná, v. n. To welcome, to receive in a familiar manner, to take pains, to make one welcome:—ast be-ast takṉá, v. n. To talk nonsense.
Source:THE PANJABI DICTIONARY-Bhai Maya Singh