ਅਸਤ੍ਰ
asatra/asatra

Definition

ਸੰ. ਅਸ੍‍ਤ੍ਰ. ਸੰਗ੍ਯਾ- ਓਹ ਸ਼ਸ੍‍ਤ੍ਰ ਜੋ ਫੈਂਕਿਆ ਜਾਵੇ. ਜਿਵੇਂ ਚਕ੍ਰ ਤੀਰ ਗੋਲਾ ਆਦਿ. ਦੇਖੋ, ਸ਼ਸਤ੍ਰ। ੨. ਪੁਰਾਣਾਂ ਵਿੱਚ ਮੰਤ੍ਰਮੁਕਤ ਸ਼ਸ੍‍ਤ੍ਰਾਂ ਨੂੰ ਭੀ ਅਸ੍‍ਤ੍ਰ ਲਿਖਿਆ ਹੈ. ਜਿਵੇਂ ਮੋਹਨਾਸ੍‍ਤ੍ਰ, ਪਾਵਕਾਸਤ੍ਰ ਵਰੁਣਾਸ੍‍ਤ੍ਰ, ਪਵੰਤਾਸ੍‍ਤ੍ਰ ਵਜ੍ਰਾਸ੍‍ਤ੍ਰ ਆਦਿ. ਉਸ ਸਮੇਂ ਦੇ ਲੋਕਾਂ ਦਾ ਨਿਸਚਾ ਸੀ ਕਿ ਮੰਤ੍ਰ ਪੜ੍ਹਕੇ ਚਲਾਇਆ ਅਸ੍‍ਤ੍ਰ ਭਿਆਨਕ ਅਸਰ ਕਰਦਾ ਹੈ. ਅਤੇ ਜੇ ਉਸ ਅਸ੍‍ਤ੍ਰ ਦਾ ਵਿਰੋਧੀ ਅਸ੍‍ਤ੍ਰ ਮੰਤ੍ਰ ਪੜ੍ਹਕੇ ਚਲਾਇਆ ਜਾਵੇ, ਤਦ ਬਚਾਉ ਹੁੰਦਾ ਹੈ. ਜਿਵੇਂ ਇੱਕ ਆਦਮੀ ਮੇਘਾਸ੍‍ਤ੍ਰ ਮਾਰੇ ਤਦ ਉਸ ਦੇ ਰੱਦ ਕਰਨ ਲਈ ਦੂਜਾ ਵਾਯੁ ਅਸ੍‍ਤ੍ਰ ਚਲਾਵੇ. ਜੇ ਵੈਰੀ ਅਗਿਨ ਅਸ੍‍ਤ੍ਰ ਛੱਡੇ ਤਾਂ ਉਸਨੂੰ ਵਰੁਣਾਸ੍‍ਤ੍ਰ ਨਾਲ ਸ਼ਾਂਤ ਕਰੇ. ਇਸੇ ਤਰ੍ਹਾਂ ਹੋਰ ਜਾਣੋ. ਇਨ੍ਹਾਂ ਅਸ੍‍ਤ੍ਰਾਂ ਦਾ ਹਾਲ ਸਰਬਲੋਹ ਅਤੇ ੪੦੫ ਵੇਂ ਚਰਿਤ੍ਰ ਵਿੱਚ ਬਹੁਤ ਵਿਸਤਾਰ ਸਹਿਤ ਲਿਖਿਆ ਹੈ.#"ਅਗਨਿ ਅਸਤ੍ਰ ਛਾਡਾ ਤਬ ਦਾਨਵ। ਜਾਂਤੇ ਭਏ ਭਸਮ ਬਹੁ ਮਾਨਵ। ਵਰੁਣ ਅਸਤ੍ਰ ਤਬ ਕਾਲ ਚਲਾਯੋ। ਸਗਲ ਅਗਨਿ ਕੋ ਤੇਜ ਮਿਟਾਯੋ। ਰਾਛਸ ਪਵਨ ਅਸਤ੍ਰ ਸੰਧਾਨਾ। ਜਾਂਤੇ ਉਡਤ ਭਏ ਗੁਣ ਨਾਨਾ। ਭੂਧਰਾਸਤ੍ਰ ਤਬ ਕਾਲ ਪ੍ਰਹਾਰਾ। ਸਭ ਸਿਵਕਨ ਕੋ ਪ੍ਰਾਣ ਉਬਾਰਾ। ਮੇਘ ਅਸਤ੍ਰ ਛੋਰਾ ਤਬ ਦਾਨਵ। ਭੀਜ ਗਏ ਜਿੰਹ ਤੇ ਸਭ ਮਾਨਵ। ਵਾਯੁ ਅਸਤ੍ਰ ਲੈ ਕਾਲ ਚਲਾਯੋ। ਸਭ ਮੇਘਨ ਤਤਕਾਲ ਉਡਾਯੋ।"**#(ਚਰਿਤ੍ਰ ੪੦੫)
Source: Mahankosh

ASTAR

Meaning in English2

a, Corrupted from the Sanskrit word Asthir. Restless, ubsteady, unstable. uncertain; Satan; wicked.
Source:THE PANJABI DICTIONARY-Bhai Maya Singh