ਅਹ਼ਮਦ ਸੱਯਦ
ahaamath sayatha/ahāmadh sēadha

Definition

(ਸੱਯਦ ਅਹਮਦ ਸ਼ਾਹ ਗ਼ਾਜ਼ੀ) ਬਰੇਲੀ ਦਾ ਰਹਿਣ ਵਾਲਾ ਇੱਕ ਮੁੱਲਾ, ਜਿਸ ਨੇ ਸਨ ੧੮੨੭ ਵਿੱਚ ਸਰਹੱਦੀ ਮੁਸਲਮਾਨਾਂ ਨੂੰ ਭੜਕਾਕੇ ਸਿੱਖਾਂ ਦੇ ਵਿਰੁੱਧ ਮਜਹਬੀ ਜੰਗ ਛੇੜਿਆ ਅਤੇ ਜਹਾਦ ਲਈ ਹਜ਼ਾਰਾਂ ਮੁਸਲਮਾਨ ਇਸ ਦੇ ਝੰਡੇ ਹੇਠ ਇਕੱਠੇ ਹੋ ਗਏ. ਅਟਕ ਪਾਸ ਅਕੋਰਾ ਦੇ ਮਕਾਮ ਪੁਰ ਸਰਦਾਰ ਬੱਧ ਸਿੰਘ ਸੰਧਾਵਾਲੀਏ ਤੋਂ ਇਸ ਨੇ ਭਾਰੀ ਹਾਰ ਖਾਧੀ. ਮਈ ਸਨ ੧੮੩੧ ਵਿੱਚ ਕਸ਼ਮੀਰ ਦੇ ਗਵਰਨਰ ਸ਼ੇਰ ਸਿੰਘ ਦੀ ਫੌਜ ਨਾਲ ਜੰਗ ਕਰਦਾ ਹੋਇਆ ਇਹ ਬਾਲਾਕੋਟ (ਜਿਲਾ ਹਜ਼ਾਰਾ) ਵਿੱਚ ਮਰ ਗਿਆ. ਮੁਸਲਮਾਨਾਂ ਦਾ ਖਿਆਲ ਹੈ ਕਿ ਉਹ ਕਿਤੇ ਗੁਪਤ ਹੋ ਗਿਆ, ਪਰ ਮੋਇਆ ਨਹੀਂ.
Source: Mahankosh