Definition
ਅ਼. [عجم] ਵਿ- ਗੁੰਗਾ. ਅਬੋਲ. ਮੂਕ. ਅਜਿਹ੍ਵ। ੨. ਸੰਗ੍ਯਾ- ਅ਼ਰਬ ਵਾਲੇ ਈਰਾਨ ਤੇ ਤੂਰਾਨ ਨੂੰ ਇਸ ਵਾਸਤੇ ਅਜਮ ਆਖਦੇ ਹਨ ਕਿ ਉਹ ਗੁੰਗਿਆਂ ਦਾ ਦੇਸ਼ ਹੈ, ਕਾਰਣ ਇਹ ਕਿ ਅ਼ਰਬੀ ਆਪਣੇ ਮੁਕਾਬਲੇ ਵਿੱਚ ਉਨ੍ਹਾਂ ਨੂੰ ਵਕਤਾ ਨਹੀਂ ਸਮਝਦੇ. "ਹਕਾਯਤ ਸ਼ੁਨੀਦੇਮ ਸ਼ਾਹੇ ਅ਼ਜਮ." (ਹਕਾਯਤ ੮)
Source: Mahankosh