Definition
ਸ਼ੇਰਅਫ਼ਗਨ ਖ਼ਾਨ. ਕਸ਼ਮੀਰ ਦਾ ਹਾਕਿਮ, ਜੋ ਹਿੰਦੂਆਂ ਨੂੰ ਔਰੰਗਜ਼ੇਬ ਦੇ ਹੁਕਮ ਨਾਲ ਮੁਸਲਮਾਨ ਕਰਦਾ ਸੀ. "ਸੂਬਾ ਤਿਹ ਠਾਂ ਅਫਗਨਸ਼ੇਰ." (ਗੁਪ੍ਰਸੂ) ੨. ਨੂਰਜਹਾਂ ਦਾ ਪਹਿਲਾ ਪਤੀ ਅਲੀਕੁਲੀ ਬੇਗ, ਜਿਸ ਦੀ ਸ਼ੇਰ ਮਾਰਨ ਤੋਂ "ਸ਼ੇਰਅਫ਼ਗਨ" (ਸ਼ੇਰ ਨੂੰ ਪਛਾੜਨ ਵਾਲਾ) ਉਪਾਧਿ ਹੋਈ. ਇਸ ਦਾ ਦੇਹਾਂਤ ਸਨ ੧੬੦੬ ਵਿੱਚ ਹੋਇਆ ਹੈ.
Source: Mahankosh