ਅੰਬੜਨਾ
anbarhanaa/anbarhanā

Definition

ਕ੍ਰਿ- ਪਹੁਚਣਾ. ਅੱਪੜਨਾ. "ਬਿਨ ਬੇੜੀ ਪਾਰਿ ਨ ਅੰਬੜੈ." (ਵਡ ਮਃ ੧) ੨. ਤੁੱਲ ਹੋਣਾ. ਸਮਾਨਤਾ ਪਾਉਣੀ. "ਇਕਤੁ ਟੋਲ ਨ ਅੰਬੜਾ." (ਸੂਹੀ ਮਃ ੧. ਕੁਚਜੀ) "ਅਮਲੀ ਅਮਲ ਨ ਅੰਬੜੈ." (ਵਡ ਮਃ ੧) ਅਮਲੀ ਦੇ ਨਜ਼ਦੀਕ ਨਸ਼ੇ ਨੂੰ ਕੋਈ ਵਸਤੁ ਨਹੀਂ ਪਹੁੰਚ ਸਕਦੀ, ਭਾਵ, ਤੁੱਲ ਨਹੀਂ ਹੋ ਸਕਦੀ.#ਅੰਬਾ. ਸੰ. अम्बा. ਸੰਗ੍ਯਾ- ਮਾਤਾ. ਮਾਂ. "ਅੰਬੁ ਲਿਯੇ ਅੰਬਾ ਅੰਗ ਧੋਏ." (ਨਾਪ੍ਰ) ੨. ਦੁਰਗਾ। ੩. ਕਾਸ਼ੀ ਦੇ ਰਾਜਾ ਇੰਦਰਦ੍ਯੁਮਨ ਦੀ ਵਡੀ ਬੇਟੀ, ਜਿਸ ਨੂੰ ਭੀਸਮਪਿਤਾਮਾ ਆਪਣੇ ਭਾਈ ਵਿਚਿਤ੍ਰਵੀਰ੍ਯ ਵਾਸਤੇ ਖੋਹਕੇ ਲੈ ਆਇਆ ਸੀ. ਅੰਬਾ ਦਾ ਮਨਸ਼ਾ ਰਾਜਾ ਸ਼ਾਲ੍ਵ ਨਾਲ ਵਿਆਹ ਕਰਨ ਨੂੰ ਸੀ. ਭੀਸਮ ਨੇ ਇਹ ਜਾਣਕੇ ਉਸ ਨੂੰ ਸ਼ਾਲ੍ਵ ਪਾਸ ਭੇਜ ਦਿੱਤਾ, ਪਰ ਉਸ ਨੇ ਕਬੂਲ ਨਾ ਕੀਤੀ. ਅੰਬਾ ਨੇ ਨਿਰਾਸ ਹੋ ਕੇ ਸ਼ਿਵ ਦੀ ਅਰਾਧਨਾ ਕੀਤੀ ਅਤੇ ਦੂਜੇ ਜਨਮ ਸ਼ਿਖੰਡੀ ਦਾ ਰੂਪ ਧਾਰਕੇ ਮਹਾਂਭਾਰਤ ਦੇ ਜੰਗ ਵਿੱਚ ਭੀਸਮ ਦੇ ਪ੍ਰਾਣ ਲੈਣ ਦਾ ਕਾਰਣ ਬਣੀ.
Source: Mahankosh