Definition
ਅੰਬੀ- ਆਲੀ. ਉੱਤਮ ਸਖੀ. ਸ਼੍ਰੇਸ੍ਠ ਸਹੇਲੀ. "ਮੇਰੈ ਅੰਤਰਿ ਭੁਖ ਨ ਉਤਰੈ, ਅੰਮਾਲੀ." (ਵਡ ਮਃ ੫) ੨. ਅਅ਼ਮਾਲ (ਕਰਮਾਂ) ਕਰਕੇ. ਭਾਵ- ਦੁਨਿਆਵੀ ਕਰਮਾਂ ਵਿੱਚ. "ਅੰਮਾਲੀ ਹਉ ਖਰੀ ਸੁਚਜੀ ਤੈ ਸਹਿ ਏਕ ਨ ਭਾਵਾ." (ਵਡ ਮਃ ੧) ਕਰਮ ਕਾਂਡ ਦੇ ਆਚਾਰਾਂ ਵਿੱਚ ਮੈਂ ਵਡੀ ਸੁਚੱਜੀ ਹਾਂ, ਪਰ ਹੇ ਸ੍ਵਾਮੀ! ਤੈਨੂੰ ਇਨ੍ਹਾਂ ਕਰਮਾਂ ਵਿਚੋਂ ਇੱਕ ਭੀ ਨਹੀਂ ਭਾਉਂਦਾ.
Source: Mahankosh