ਅੰਸਾਵਤਾਰ
ansaavataara/ansāvatāra

Definition

ਸੰ. ਅੰਸ਼ਾਵਤਾਰ. ਸੰਗ੍ਯਾ- ਪੁਰਾਣਾਂ ਵਿੱਚ ਦੇਵਤਿਆਂ ਦੀ ਕਲਾ ਦੇ ਕਈ ਅੰਸ਼ (ਭਾਗ) ਮੰਨੇ ਹਨ. ਉਨ੍ਹਾਂ ਕਲਾ ਵਿੱਚੋਂ ਜਿਨ੍ਹਾਂ ਅਵਤਾਰਾਂ ਵਿੱਚ ਕੁਝ ਹਿੱਸੇ ਪਾਈਦੇ ਹਨ, ਉਹ "ਅੰਸ਼ਾਵਤਾਰ" ਸਦਾਉਂਦੇ ਹਨ. ਇਸੇ ਵਿਚਾਰ ਨਾਲ ਕਿਸੇ ਅਵਤਾਰ ਨੂੰ ਨੌ ਕਲਾ ਵਾਲਾ, ਕਿਸੇ ਨੂੰ ਸੋਲਾਂ ਕਲਾ ਵਾਲਾ ਮੰਨਿਆ ਹੈ. "ਅੰਸਾਅਉਤਾਰੁ ਉਪਾਇਓਨੁ." (ਵਾਰ ਗੂਜ ੧, ਮਃ ੩)#"ਅਨਿਕ ਪੁਰਖ ਅੰਸਾ ਅਵਤਾਰ." (ਸਾਰ ਅਃ ਮਃ ੫)
Source: Mahankosh