Definition
ਅੰਤੜੀ (ਆਂਦਰ) ਦੀ ਬੀਮਾਰੀ, ਜਿਸ ਨੂੰ ਛਿਦ੍ਰੋਦਰ ਜਾਂ ਬੱਧਗੁਦੋਦਰ ਭੀ ਆਖਦੇ ਹਨ. [ورم رودہ] ਵਰਮ ਰੋਦਹ. Phlebitis. ਵੈਦ੍ਯਕ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਜੇ ਅਹਾਰ ਨਾਲ ਬਾਲੂ ਰੇਤਾ, ਤਿਨਕਾ, ਕੰਡਾ, ਹੱਡੀ, ਲੱਕੜ ਦੀ ਕਰੜੀ ਛਿੱਲ ਆਦਿ ਅੰਦਰ ਜਾਣ ਤੋਂ ਆਂਦ ਛਿੱਲੀ ਜਾਵੇ, ਅਥਵਾ ਪੌਣ ਦੇ ਜੋਰ ਨਾਲ ਆਂਤ ਪਾਟ ਜਾਵੇ, ਤਾਂ ਛਿਦ੍ਰ ਦ੍ਵਾਰਾ ਆਂਤ ਵਿੱਚੋਂ ਪਾਕਰਸ ਬਾਹਰ ਨਿਕਲਨ ਲਗ ਜਾਂਦਾ ਹੈ, ਇਸ ਦੇ ਕਾਰਣ ਕਦੇ ਕਦੇ ਛਿਦ੍ਰੋਦਕ (ਜਲੋਦਰ) ਰੋਗ ਭੀ ਹੋ ਜਾਂਦਾ ਹੈ.#ਇਸ ਤੋਂ ਬਿਨਾ, ਆਂਤ ਵਿੱਚ ਬਲ ਪੈ ਜਾਣਾ (ileus) ਅਥਵਾ ਵਾਤ ਰੋਗ ਨਾਲ ਆਂਦਰਾਂ ਫੁੱਲ ਜਾਣੀਆਂ ਆਦਿਕ ਅਨੇਕ ਆਂਤ ਰੋਗ ਹਨ. ਇਨ੍ਹਾਂ ਰੋਗਾਂ ਦਾ ਬਹੁਤ ਛੇਤੀ ਕਿਸੇ ਸਿਆਣੇ ਹਕੀਮ ਡਾਕਟਰ ਅਥਵਾ ਵੈਦ ਤੋਂ ਇਲਾਜ ਕਰਾਉਣਾ ਚਾਹੀਏ. ਆਂਤ ਦੇ ਰੋਗੀ ਨੂੰ ਕਰੜੀ ਅਤੇ ਭਾਰੀ ਚੀਜਾਂ ਨਹੀਂ ਖਾਣੀਆਂ ਚਾਹੀਏ, ਅਤੇ ਜਿਸ ਤੋਂ ਮੈਲ ਆਂਤ ਵਿੱਚ ਜਮਾ ਨਾ ਰਹੇ ਉਹ ਉਪਾਉ ਕਰਨਾ ਲੋੜੀਏ. "ਕੇਤੇ ਆਂਤ ਰੋਗ ਤੇ ਟਰੇ." (ਚਰਿਤ੍ਰ ੪੦੫)
Source: Mahankosh