ਆਘੇ
aaghay/āghē

Definition

ਸਿੰਧੀ. ਕ੍ਰਿ. ਵਿ- ਅੱਗੇ. ਸਨਮੁਖ. "ਸਚੁ ਜਾਣੈ ਕਚੁ ਵੈਦਿਓ ਤੂ ਆਘੂ ਆਘੇ ਸਲਵੇ। ਨਾਨਕ ਆਤਸੜੀ ਮੰਝਿ ਨੈਣੂ ਬਿਆ ਢਲਿ ਪਬਣਿ ਜਿਉ ਜੁੰਮਿਓ." (ਵਾਰ ਮਾਰੂ ੨, ਮਃ ੫) ਤੂੰ ਕੱਚੇ (ਅਸਤ੍ਯ) ਪਦਾਰਥਾਂ ਨੂੰ, ਜੋ ਵੈਦਿਓ (ਚਲੇ ਜਾਣ ਵਾਲੇ) ਹਨ, ਸੱਚ ਜਾਣਦਾ ਅਤੇ ਉਨ੍ਹਾਂ ਦੀ ਪ੍ਰਾਪਤੀ ਲਈ ਅੱਗੇ ਹੀ ਅੱਗੇ ਸਲਵੇ (ਜਾਂਦਾ ਹੈਂ), ਇਹ ਅੱਗ ਵਿੱਚ ਨੈਣੂ (ਮੱਖਣ) ਅਤੇ ਪਬਣਿ (ਪਦਮਨਿ- ਨੀਲੋਫਰ) ਵਾਂਙ ਜਾਣ ਵਾਲੇ (ਬਿਨਸਨਹਾਰ) ਹਨ.
Source: Mahankosh