ਆਜਮ ਸ਼ਾਹ
aajam shaaha/ājam shāha

Definition

[اعظم شاہ] ਅਅ਼ਜਮ ਸ਼ਾਹ. ਬਾਨੂ ਬੇਗਮ ਦੇ ਉਦਰ ਤੋਂ ਔਰੰਗਜ਼ੇਬ ਦਾ ਤੀਜਾ ਪੁਤਰ, ਜਿਸ ਦਾ ਸਿੱਖ ਇਤਿਹਾਸ ਵਿੱਚ ਨਾਉਂ "ਤਾਰਾ ਆਜਮ" ਆਇਆ ਹੈ. ਇਸਦਾ ਜਨਮ ੧੧. ਜੁਲਾਈ ਸਨ ੧੬੫੩ ਨੂੰ ਹੋਇਆ. ਏਹ ਆਪਣੇ ਵਡੇ ਭਾਈ ਬਹਾਦੁਰ ਸ਼ਾਹ ਨਾਲ ਆਗਰੇ ਪਾਸ ਜਾਜੂ ਅਥਵਾ ਜਜੋਵਾਨ ਦੇ ਮੈਦਾਨ ਵਿੱਚ ਲੜਦਾ ਹੋਇਆ ੮. ਜੂਨ ਸਨ ੧੭੦੭ ਨੂੰ ਮੋਇਆ, ਭਾਈ ਸੰਤੋਖ ਸਿੰਘ ਨੇ ਲਿਖਿਆ ਹੈ ਕਿ ਦਸ਼ਮੇਸ਼ ਦੇ ਤੀਰ ਨਾਲ ਇਸ ਦੀ ਸਮਾਪਤੀ ਹੋਈ. ਦੇਖੋ, ਤਾਰਾ ਆਜਮ.
Source: Mahankosh