ਆਤਮਾ
aatamaa/ātamā

Definition

ਸੰ. आत्मन- ਆਤਮਨ. (अत- मनिन) ਜਿਸ ਦ੍ਵਾਰਾ ਜਾਣੀਏ. ਗ੍ਯਾਨ ਦਾ ਆਧਾਰ ਰੂਪ. ਅਤਵਾ- ਜਿਸ ਨੂੰ ਗੁਰੁਉਪਦੇਸ਼ ਅਤੇ ਉੱਤਮ ਗ੍ਰੰਥਾਂ ਤੋਂ ਜਾਣੀਏ. ਜੀਵਾਤਮਾ. ਰੂਹ. ਇਹ ਪ੍ਰਾਣੀਆਂ ਵਿੱਚ ਤਤ੍ਵ ਹੈ, ਜੋ ਅਨੇਕਾ ਚੇਸ੍ਟਾ ਦਾ ਕਾਰਣ ਹੈ. ਮਨੁੱਖਾਂ ਵਿੱਚ ਇਹ ਉਹ ਹਸ੍ਤੀ ਹੈ ਜਿਸ ਤੋਂ ਮੈ ਮੇਰੀ ਦਾ ਬੋਧ ਹੁੰਦਾ ਹੈ. ਕਿਸੇ ਨੇ ਇਸ ਦਾ ਨਿਵਾਸ ਰਿਦੇ ਵਿੱਚ ਕਿਸੇ ਨੇ ਦਿਮਾਗ਼ ਵਿੱਚ ਅਤੇ ਕਿਸੇ ਨੇ ਸਰਵਾਂਗ ਪੂਰਣ ਮੰਨਿਆ ਹੈ. ਨ੍ਯਾਯ ਮਤ ਨੇ ਆਤਮਾ ਦਾ ਲੱਛਣ ਕੀਤਾ ਹੈ ਕਿ ਇੱਛਾ ਸੁਖ ਦੁਖ ਗ੍ਯਾਨ ਹੋਣ ਆਦਿ ਧਾਰਣ ਵਾਲਾ ਆਤਮਾ ਹੈ. ਅਰਥਾਤ ਜਿੱਥੇ ਇਹ ਉੱਥੇ ਸਮਝੋ ਕਿ ਆਤਮਾ ਹੈ. "इ्च्छा द्बेष प्रय सुख दुः ख ज्ञानान्यात्मनो लिङ्गमिति.च्च् (ਨ੍ਯਾਯ ਦਰ੍‍ਸ਼ਨ, ਅਃ, ਆਹ੍ਨਿਕ ੧, ਸੂਤ੍ਰ ੧੦)#ਵੇਦਾਂਤ ਮਤ ਅਨੁਸਾਰ ਅਵਿਦ੍ਯਾ ਵਿੱਚ ਚੇਤਨ ਦਾ ਆਭਾਸ (ਅਕਸ), ਅਵਿਦ੍ਯਾ ਦਾ ਅਧਿਸ੍ਠਾਨ ਚੇਤਨ ਅਤੇ ਅਵਿਦ੍ਯਾ, ਇਨ੍ਹਾਂ ਤਿੰਨਾਂ ਦਾ ਸਮੁਦਾਯ ਜੀਵਾਤਮਾ ਹੈ. ਜੀਵਾਤਮਾ ਇੱਕ ਹੈ, ਜਿਵੇਂ ਸੂਰਜ ਦਾ ਪ੍ਰਤਿਬਿੰਬ ਹਜ਼ਾਰਾਂ ਘੜਿਆਂ ਵਿੱਚ ਇੱਕ ਹੈ, ਤਿਵੇਂ ਅਨੇਕ ਸ਼ਰੀਰਾਂ ਵਿੱਚ ਜੀਵਾਤਮਾ ਹੈ. ਇਹ ਵਾਸਤਵ ਤੋਂ ਸੱਚਿਦਾਨੰਦ ਰੂਪ ਅਤੇ ਦੇਸ਼ਕਾਲ ਵਸਤੁ ਪਰਿਛੇਦ ਰਹਿਤ ਹੈ. ਜੀਵਾਤਮਾ ਬ੍ਰਹ੍‌ਮ ਤੋਂ ਵੱਖ ਨਹੀਂ, ਕੇਵਲ ਉਪਾਧਿ ਕਰਕੇ ਅਲਗ ਹੋ ਰਿਹਾ ਹੈ, ਅਰ ਉਪਾਧਿ ਨੇ ਹੀ ਜੀਵ ਈਸ਼੍ਵਰ ਭੇਦ ਕਰ ਰੱਖੇ ਹਨ.#ਮਾਇਆ ਵਿੱਚ ਬ੍ਰਹਮ ਦਾ ਆਭਾਸ, ਮਾਇਆ ਦਾ ਅਧਿਸ੍ਠਾਨ ਚੇਤਨ ਅਤੇ ਮਾਇਆ, ਇਨ੍ਹਾਂ ਤਿੰਨਾਂ ਦਾ ਸਮੁਦਾਯ ਈਸ਼੍ਵਰ ਹੈ. ਜੋ ਤ੍ਰਿਗੁਣਾਤੀਤ ਹੈ ਉਹ ਪਾਰਬ੍ਰਹ੍‌ਮ ਹੈ. ਜੇ ਵਿੱਚੋਂ ਮਾਯਾ ਅਤੇ ਅਵਿਦ੍ਯਾ ਨੂੰ ਹਟਾ ਦੇਈਏ ਤਦ ਕੇਵਲ ਸ਼ੁੱਧ ਬ੍ਰਹਮ ਰਹਿ ਜਾਂਦਾ ਹੈ.#ਅਨੀਸ਼੍ਵਰਵਾਦੀ ਹੋਰ ਪਦਾਰਥਾਂ ਵਾਂਙ ਜੀਵਾਤਮਾ ਨੂੰ ਭੀ ਪਰਿਣਾਮੀ ਅਤੇ ਅਨਿੱਤ ਮੰਨਦੇ ਹਨ. ਵੈਗ੍ਯਾਨਿਕ (ਸਾਇਸੰਦਾਨ) ਤ੍ਵਚਮਸਤਿਸਕ (brain cortex) ਦੇ ਸ਼ਿਰਾਸ੍‍ਫੋਟੀ ਜੀਵਾਣੂਆਂ (ganglionic cells) ਦਾ ਗੁਣ ਮੰਨਦੇ ਹਨ.#"ਆਤਮਾ ਪਰਾਤਮਾ ਏਕੋ ਕਰੈ." (ਧਨਾ ਮਃ ੧) ੨. ਪਰਮਾਤਮਾ. ਪਾਰਬ੍ਰਹ੍‌ਮ. ਵਾਹਗੁਰੂ. "ਆਤਮਾਦੇਉ ਪੂਜੀਐ ਗੁਰ ਕੈ ਸਹਜਿ ਸੁਭਾਇ। ਆਤਮੇ ਨੋ ਆਤਮੇ ਦੀ ਪ੍ਰਤੀਤਿ ਹੋਇ, ਤਾ ਘਰ ਹੀ ਪਰਚਾ ਪਾਇ." (ਵਾਰ ਸ੍ਰੀ ਮਃ ੩) ੩. ਅੰਤਹਕਰਣ. ਮਨ. ਚਿੱਤ. "ਆਤਮਾ ਅਡੋਲੁ ਨ ਡੋਲਈ ਗੁਰਕੈ ਭਾਇ ਸੁਭਾਇ." (ਵਾਰ ਸ੍ਰੀ ਮਃ ੩) ੪. ਸੁਭਾਉ. ਸ੍ਵਭਾਵ। ੫. ਸ਼ਰੀਰ. ਦੇਹ। ੬. ਧੀਰਜ. ਧ੍ਰਿਤਿ। ੭. ਬੁੱਧਿ। ੮. ਸੂਰਜ। ੯. ਅਗਨਿ। ੧੦. ਪਵਨ. ਹਵਾ। ੧੧. ਪੁਤ੍ਰ.
Source: Mahankosh

ÁTMÁ

Meaning in English2

s. m. (S.), ) Soul, spirit; the reasoning faculties, the mind, the understanding: átmá parmátmá, s. m. The Supreme Spirit.
Source:THE PANJABI DICTIONARY-Bhai Maya Singh