ਆਤੁਰ
aatura/ātura

Definition

ਸੰ. ਵਿ- ਵ੍ਯਾਕੁਲ. ਘਬਰਾਇਆ ਹੋਇਆ. "ਮੋਹਿ ਆਤੁਰ ਤੇਰੀ ਗਤਿ ਨਹੀ ਜਾਨੀ." (ਧਨਾ ਮਃ ੫) ੨. ਰੋਗੀ. ਬੀਮਾਰ. "ਆਤੁਰ ਨਾਮ ਬਿਨ ਸੰਸਾਰ." (ਸਾਰ ਮਃ ੫) ੩. ਦੀਨ. ਨੰਮ੍ਰ. "ਆਸਨ ਤੇ ਉਠ ਆਤੁਰ ਹਨਐ" (ਕ੍ਰਿਸਨਾਵ) ੪. ਕ੍ਰਿ. ਵਿ- ਛੇਤੀ. ਜਲਦ. ਫੌਰਨ.
Source: Mahankosh