ਆਪ
aapa/āpa

Definition

ਸੰ. आप. ਧਾ- ਵ੍ਯਾਪਨਾ. ਪ੍ਰਾਪਤ ਹੋਣਾ. ਤ੍ਰਿਪਤ ਕਰਨਾ. ਸਮਾਪਤ ਕਰਨਾ। ੨. आत्सन- ਆਤ੍‌ਸਨ੍‌. ਸਰਵ- ਖ਼ੁਦ. ਸ੍ਵਯੰ "ਕਰਹੁ ਸੰਭਾਰ ਸਰਬ ਕੀ ਆਪ." (ਗੁਪ੍ਰਸੂ) ੩. ਤੁਮ ਅਤੇ ਓਹ ਦੀ ਥਾਂ ਸਨਮਾਨ ਬੋਧਕ ਸ਼ਬਦ. "ਗੁਰੁਸਿੱਖੀ ਕੋ ਬਖਸ਼ੋ ਆਪ." (ਗੁਪ੍ਰਸੂ) ੪. ਸੰਗ੍ਯਾ- ਆਪਾਭਾਵ. ਖ਼ੁਦੀ ਹੌਮੈ. "ਓਨਾ ਵਿਚਿ ਆਪ ਵਰਤਦਾ ਕਰਣਾ ਕਿਛੂ ਨ ਜਾਇ." (ਮਾਰੂ ਮਃ ੩) ੫. ਭਾਵ- ਕਰਤਾਰ, ਜੋ ਸਭ ਦਾ ਆਪਣਾ ਆਪ ਹੈ. "ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ." (ਸ. ਕਬੀਰ) ੬. ਆਪਣਾ ਗ੍ਯਾਨ. ਆਤਮ ਬੋਧ. "ਆਪੈ ਨੋ ਆਪ ਖਾਇ ਮਨੁ ਨਿਰਮਲੁ ਹੋਵੈ." (ਵਾਰ ਸ੍ਰੀ ਮਃ ੩) ੭. ਵਿ- ਆਪਣਾ. "ਇਸਟ ਮੀਤ ਆਪ ਬਾਪ ਨ ਮਾਈ." (ਗਉ ਮਃ ੫) "ਸੋ ਧਨ ਕਿਸਹਿ ਨ ਆਪ." (ਆਸਾ ਮਃ ੪) ੮. ਸੰ. आप्र- ਆਪ੍ਰ. ਵਿ- ਨਿਰਾਲਸ. ਚੁਸਤ. ਚਾਲਾਕ. "ਲਏ ਸਰਬ ਸੈਨਾ ਕੀਏ ਆਪ ਰੂਪੰ." (ਪਾਰਸਾਵ) ੯. आपम्- ਆਪਃ ਸੰਗ੍ਯਾ- ਜਲ. ਪਾਣੀ. "ਜੈਸੇ ਧਾਰ ਸਾਗਰ ਮੇ ਗੰਗਾ ਜੀ ਕੋ ਆਪ ਹੈ." (ਚੰਡੀ ੧)
Source: Mahankosh

ÁP

Meaning in English2

pron. (H.), ) Self, one's self, itself; he, himself; you, yourself; they, themselves:—áp bhalá jagg bhalá. Good yourself, the world is good;—áp mare jogg parlo. When I am dead the world to me is dead;—s. m. Selfishness, egotism:—áp bítí, s. f. That which has befallen oneself, the story of one's own sufferings:—áp suárthí, s. m. Pursuing one's own object, selfish, self-seeking:—áp vichch dí, ad. Among themselves, mutually;—áp vichch dí laṛná, v. n. To fight with each other or one another.
Source:THE PANJABI DICTIONARY-Bhai Maya Singh