ਆਰਾਉ
aaraau/ārāu

Definition

ਫ਼ਾ. [آرا] ਆਰਾ. ਵਿ- ਆਰਾਸ੍ਤਹ ਕਰਨ ਵਾਲਾ. ਸ਼ਿੰਗਾਰਣ ਵਾਲਾ. ਇਹ ਸ਼ਬਦ ਦੇ ਅੰਤ ਆਇਆ ਕਰਦਾ ਹੈ। ੨. ਸੰ. ਆਰਾਮ. ਉਪਬਨ. ਬਾਗ. "ਜਾਕੇ ਰੁਖ ਬਿਰਖ ਆਰਾਉ." (ਸ੍ਰੀ ਮਃ ੧) ਜਿਸ ਦੇ ਘਾਹ ਅਤੇ ਬਿਰਛ ਆਰਾਮ (ਬਾਗ) ਹੈ. ਦੇਖੋ, ਰੁਹ.
Source: Mahankosh